ਨਿਊ-ਪਾਈਪ ਕਿਸੇ ਵੀ ਗੂਗਲ ਫ਼ਰੇਮਵਰਕ ਲਾਇਬ੍ਰੇਰੀ ਜਾਂ ਯੂਟਿਊਬ ਏਪੀਆਈ ਦੀ ਵਰਤੋਂ ਨਹੀਂ ਕਰਦੀ। ਇਹ ਸਿਰਫ਼ ਜ਼ਰੂਰੀ ਜਾਣਕਾਰੀ ਲੈਣ ਵਾਸਤੇ ਉਹਨਾਂ ਨੂੰ ਪੜ੍ਹਦੀ ਅਤੇ ਅਮਲ ਕਰਦੀ ਹੈ। ਇਸ ਕਰਕੇ ਇਸ ਐਪ ਦੀ ਵਰਤੋਂ ਉਹਨਾਂ ਯੰਤਰਾਂ ਤੇ ਵੀ ਕੀਤੀ ਜਾ ਸਕਦੀ ਹੈ ਜਿਨ੍ਹਾਂ 'ਤੇ ਗੂਗਲ ਸੇਵਾਵਾਂ ਇੰਸਟਾਲ ਨਹੀਂ ਹਨ। ਨਿਊ-ਪਾਈਪ ਵਰਤਣ ਲਈ ਤੁਹਾਨੂੰ ਯੂਟਿਊਬ ਖਾਤੇ ਦੀ ਵੀ ਲੋੜ ਨਹੀਂ ਅਤੇ ਇਹ ਅਜ਼ਾਦ ਅਤੇ ਓਪਨ ਸਰੋਤ ਹੈ।